Marhi Da Deewa Marhi Da Deewa

Marhi Da Deewa

    • $3.99

    • $3.99

Publisher Description

ਮੜ੍ਹੀ ਦਾ ਦੀਵਾ ਦੀ ਕਹਾਣੀ ਜਗਸੀਰ ਨਾਮ ਦੇ ਇੱਕ ਦਲਿਤ ਜਾਤੀ ਨਾਲ ਸੰਬੰਧਿਤ ਪਾਤਰ ਦੁਆਲੇ ਘੁੰਮਦੀ ਹੈ। ਗੁਰਦਿਆਲ ਸਿੰਘ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਲੇਖਕ ਦਾ ਇਹ ਪਹਿਲਾ ਨਾਵਲ ਸੀ ਜੋ 1964 ਵਿੱਚ ਛਪਿਆ । ਇਹ ਪਹਿਲਾ ਪੰਜਾਬੀ ਨਾਵਲ ਹੈ ਜਿਸ ਦਾ ਰੂਸੀ ਭਾਸ਼ਾ ਵਿੱਚ ਤਰਜਮਾ ਹੋਇਆ ਤੇ ਇਸ ਦੀਆਂ ਪੰਜ ਲੱਖ ਕਾਪੀਆਂ ਸੋਵੀਅਤ ਰੂਸ ਵਿੱਚ ਛਪ ਕੇ ਵਿਕੀਆਂ। ਇਸ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਨੇ ਆਧੁਨਿਕ ਭਾਰਤੀ ਕਲਾਸਿਕ ਵਜੋਂ ਪ੍ਰਵਾਨਿਆ ਅਤੇ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰ ਕੇ ਛਾਪਿਆ ਹੈ। ‘ਮੜ੍ਹੀ ਦਾ ਦੀਵਾ’ ਪੰਜਾਬੀ ਸਾਹਿਤ ਦੀ ਕਲਾਸਿਕ ਰਚਨਾ ਹੈ। ਇਹ ਉਹ ਰਚਨਾ ਹੈ ਜੋ ਪੰਜਾਬੀ ਸਾਹਿਤ ਨੂੰ ਵਿਸ਼ਵ ਸਾਹਿਤ ਵਿਚ ਸ਼ੁਮਾਰ ਕਰਵਾਉਂਦੀ ਹੈ। ਨਾਵਲ ਬਦਲਦੇ ਆਰਥਿਕ ਪ੍ਰਬੰਧ ਵਿਚ ਬਦਲ ਰਹੀ ਰਿਸ਼ਤਿਆਂ ਦੀ ਤਾਸੀਰ ਨੂੰ ਪਾਠਕ ਸਨਮੁਖ ਕਰਦਾ ਹੈ। ਨਾਵਲ ਦਾ ਨਾਇਕ ਜਗਸੀਰ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਜਿਸ ਦੇ ਜਨਮ ਨਾਲ ਉਹਨਾਂ ਦਾ ਜੱਗ ਵਿਚ ਸੀਰ ਪਿਆ ਹੈ ਪਰ ਜਗਸੀਰ ਸਰੀਰਕ ਸੁਹਜ ਦਾ ਪੂਰਾ ਹੋਣ ਦੇ ਬਾਵਜੂਦ ਵੀ ਊਣਾ ਹੈ, ਆਰਥਿਕਤਾ ਤੇ ਜਾਤੀ ਹੀਣਤਾ ਕਰਕੇ। ਉਹ ਹੋ ਕੇ ਵੀ ਅਣਹੋਇਆਂ ਵਾਂਗ ਜ਼ਿੰਦਗੀ ਬਸਰ ਕਰਦਾ ਹੈ। #DistriuterAwaazGhar

GENRE
Fiction
NARRATOR
Mks
Manpreet kaur sidhu
LANGUAGE
PA
Punjabi
LENGTH
04:20
hr min
RELEASED
2025
April 22
PUBLISHER
Lokgeet Parkashan
SIZE
179.8
MB