ਬੋਲੀ ਮੈਂ ਪਾਵਾਂ
ਨਵੀਆਂ ਬੋਲੀਆਂ ਟੱਪੇ ਅਤੇ ਲੋਕ ਗੀਤ
Publisher Description
'ਬੋਲੀ ਮੈਂ ਪਾਵਾਂ' ਜੋ ਲੋਕ ਬੋਲੀਆਂ, ਲੋਕ ਗੀਤਾਂ ਦੀ ਕਿਤਾਬ ਹੈ, ਮਤਲਬ ਕਿ ਲੋਕਾਂ ਦੀ ਕਿਤਾਬ ਹੈ। ਇਸ ਕਿਤਾਬ ਵਿੱਚ ਤੁਹਾਨੂੰ ਹਰ ਇੱਕ ਰਿਸ਼ਤੇ ਦਾ ਜ਼ਿਕਰ, ਹਾਸਾ ਠੱਠਾ, ਮਿੱਠੀ ਨੋਕ ਝੋਕ ਅੱਜ ਦੇ ਸਮੇਂ ਦੇ ਅਨੁਸਾਰ ਦੇਖਣ ਨੂੰ ਮਿਲੇਗਾ।
ਕਿਤਾਬ ਦੇ ਪਹਿਲੇ ਹਿੱਸੇ ਵਿੱਚ ਪੰਜਾਬ ਦੇ ਹਰ ਖਿੱਤੇ ਮਾਝਾ, ਮਾਲਵਾ, ਦੁਆਬਾ ਅਤੇ ਪੁਆਧ ਦਾ ਰੰਗ ਬੋਲੀਆਂ ਦੇ ਰੂਪ ਵਿੱਚ, ਦੂਸਰੇ ਹਿੱਸਾ 'ਵੱਜੇ ਢੋਲਕੀ' ਵਿੱਚ ਵਿਆਹ-ਢੰਗ ਵੇਲੇ ਢੋਲਕੀ 'ਤੇ ਗਾਉਣ ਵਾਲੇ ਗੀਤਾਂ ਦਾ ਰੰਗ ਅਤੇ ਤੀਸਰੇ ਹਿੱਸੇ ਵਿੱਚ ਟੱਪੇ ਪੇਸ਼ ਕੀਤੇ ਗਏ ਹਨ।
ਕਿਤਾਬ ਦੀ ਸ਼ੁਰੂਆਤ ਨਾਨਕਾ ਮੇਲ ਨੂੰ ਜੀ ਆਇਆਂ ਕਰਦੀਆਂ ਬੋਲੀਆਂ ਨਾਲ ਹੁੰਦੀ ਹੈ ਅਤੇ ਕਿਤਾਬ ਮੁਕੰਮਲ, ਧੀ ਦੀ ਤੁਰਦੀ ਡੋਲੀ ਦੇ ਗੀਤ ਨਾਲ ਸਿੱਲੀਆਂ ਅੱਖਾਂ ਨਾਲ ਹੁੰਦੀ ਹੈ।
ਇਸ ਕਿਤਾਬ ਦੇ ਜਰੀਏ 'ਕੌਰ ਬਿੰਦ' ਨੇ ਅੱਜ ਦੇ ਵਿਰਸੇ ਨੂੰ ਸੰਭਾਲਣ ਦੀ ਪਹਿਲ ਕਦਮੀ ਕੀਤੀ ਹੈ। ਆਓ ਅਸੀਂ 'ਕੌਰ ਬਿੰਦ' ਦੀ ਇਸ ਕਿਤਾਬ ਨੂੰ ਆਪਣੀ ਕਿਤਾਬ ਬਣਾਈਏ।